ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਹੋਈ ਮਜ਼ਬੂਤ, ਦੂਜੀ ਯੂਨੀਅਨ ਨੂੰ ਆਗੂ ਅਲਵਿਦਾ ਕਹਿ, ਹੋਈਆਂ ਸ਼ਾਮਲ

 ਬਠਿੰਡਾ, 24 ਮਈ, : ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਕਈ ਆਗੂ ਅਤੇ ਵਰਕਰ ਸੀਟੂ ਵਿੱਚ ਸ਼ਾਮਲ ਹੋ ਗਈਆਂ।


 ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਅਤੇ ਪ੍ਰੈਸ ਸਕੱਤਰ ਪ੍ਰਤਿਭਾ ਸ਼ਰਮਾ ਦੀ ਅਗਵਾਈ ਵਿੱਚ ਯੂਨੀਅਨ ਵਿੱਚ ਗਿੱਲ ਪੱਤੀ ਦੀਆਂ ਆਗੂ ਨਾਲ 11 ਮੈਂਬਰ ਸ਼ਾਮਲ ਹੋਏ। ਜੋ ਸ਼ਾਮਲ ਹੋਏ ਉਨ੍ਹਾਂ ਵਿੱਚ ਨਰਿੰਦਰ ਕੌਰ, ਜਸਵੰਤ ਮੌਰ, ਜਸਵੀਰ ਕੌਰ, ਅਮਨਦੀਪ ਕੌਰ, ਦਿਲਜੀਤ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਗੁਰਮੀਤ ਕੌਰ, ਅੰਮ੍ਰਿਪਾਲ ਅਤੇ ਸੁਰਜੀਤ ਕੌਰ ਸ਼ਾਮਲ ਹਨ।

Post a Comment

0 Comments