ਸਮਰਾਲਾ, 24 ਮਈ, : ਸਮਰਾਲਾ ਦੇ ਝਾੜ ਸਾਹਿਬ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸ਼ਰਧਾਲੂਆਂ ਨਾਲ ਭਰੀ ਇੱਕ ਬੋਲੈਰੋ ਪਿੱਕਅਪ ਗੱਡੀ ਰੋਪੜ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ 'ਚ 2 ਬੱਚਿਆਂ ਅਤੇ 2 ਔਰਤਾਂ ਦੀ ਮੌਤ ਹੋ ਗਈ। ਉਥੇ ਹੀ ਇਕ ਬੱਚਾ ਪਾਣੀ 'ਚ ਰੁੜ੍ਹ ਗਿਆ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਖੰਨਾ ਦੇ ਪਾਇਲ ਦੇ ਪਿੰਡ ਨਿਜ਼ਾਮਪੁਰ ਦੇ ਰਹਿਣ ਵਾਲੇ 16 ਵਿਅਕਤੀ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਏ ਸਨ। ਇਹ ਲੋਕ ਮਹਿੰਦਰਾ ਪਿਕਅੱਪ ਬੋਲੈਰੋ ਵਿੱਚ ਸਵਾਰ ਸਨ ਅਤੇ ਇਨ੍ਹਾਂ ਵਿੱਚ 4 ਬੱਚੇ ਵੀ ਸਨ। ਜਦੋਂ ਇਹ ਲੋਕ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਸਵੇਰੇ 7 ਵਜੇ ਦੇ ਕਰੀਬ ਝਾੜ ਸਾਹਿਬ ਨੇੜੇ ਇਨ੍ਹਾਂ ਦੀ ਗੱਡੀ ਨਹਿਰ ਵਿੱਚ ਜਾ ਡਿੱਗੀ।

0 Comments