ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ

 ਖਰੜ, 29 ਅਪ੍ਰੈਲ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਤੀਜੇ ਹੈਕਫੈਸਟ 24 ਦੇ ਖੇਤਰੀ ਦੌਰ ਦੀ ਮੇਜ਼ਬਾਨੀ ਕੀਤੀ ਗਈ।ਇਹ ਐਸਏਪੀ ਇੰਡੀਆ ਅਤੇ ਪੀਐਸਜੀ ਆਈਟੈਕ ਵੱਲੋਂ ਆਯੋਜਿਤ ਕੌਮੀ ਪੱਧਰੀ ਹੈਕਾਥਾੱਨ ਪ੍ਰੋਗਰਾਮ ਹੈ।ਇਸ ਮੁਕਾਬਲੇ ਵਿੱਚ ਸੀਜੀਸੀ ਲਾਂਡਰਾਂ ਸਣੇ ਖੇਤਰ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 500 ਤੋਂ ਵੱਧ ਵਿਿਦਆਰਥੀਆਂ ਦੀਆਂ 107 ਟੀਮਾਂ ਨੇ ਹਿੱਸਾ ਲਿਆ।ਇਸ ਹੈਕਾਥਾੱਨ ਦਾ ਮਕਸਦ ਨੌਜਵਾਨ ਦਿਮਾਗ਼ਾਂ ਨੂੰ ਸਹਿਯੋਗ ਦੇਣਨਵੀਨਤਾਕਾਰੀ ਵਿਚਾਰ ਅਤੇ ਉਨ੍ਹਾਂ ਨੂੰ ਦਿੱਤੇ ਗਏ ਸਮੱਸਿਆ ਦੇ ਵਿਿਸ਼ਆਂ ਸੰਬੰਧੀ ਬੁਨਿਆਦੀ ਹੱਲ ਲਿਆਉਣ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉਦਯੋਗ ਦੇ ਵਿਚਾਰਵਾਨ ਆਗੂਆਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਹੈਕਫੈਸਟ 24 ਦੇ ਹਿੱਸੇ ਵਜੋਂਹੋਸ਼ਿਆਰ ਯੁਵਾ ਦਿਮਾਗ਼ ਵਾਲੀਆਂ 107 ਟੀਮਾਂ ਨੂੰ ਕੰਮ ਕਰਨ ਲਈ ਤਿੰਨ ਮੁੱਖ ਥੀਮ ਦਿੱਤੇ ਗਏ ਸਨ। ਇਨ੍ਹਾਂ ਵਿੱਚ ਕਰਾਊਡ ਸੋਰਸਡ ਡਿਜ਼ਾਸਟਰ ਮੈਨੇਜਮੈਂਟਗ੍ਰੀਨ ਕ੍ਰੈਡਿਟ ਮੈਨੇਜਮੈਂਟ ਅਤੇ ਹਾਰਨੈਸਿੰਗ ਦ ਪਾਵਰ ਆਫ ਰੀਨਿਊਏਬਲ ਐਨਰਜੀ ਟੂ ਰੈਵੋਲੁਸ਼ਨਾਈਜ ਟੂਮਾਰੋ (ਭਵਿੱਖ ਲਈ ਕ੍ਰਾਂਤੀ ਲਿਆਉਣ ਲਈ ਨਵਿਆਉਣਯੋਗ ਊਰਜਾ ਸ਼ਕਤੀ ਦਾ ਉਪਯੋਗ ਕਰਨਾ) ਸ਼ਾਮਲ ਸਨ


ਇਸ ਪੋ੍ਰਗਰਾਮ ਦੇ ਮੁੱਖ ਮਹਿਮਾਨ ਸ੍ਰੀ ਜੋਸਫ਼ ਜੂਡਸੀਟੀਓਨੈੱਟ ਸੋਲਿਊਸ਼ਨ ਸਨ।ਇਸ ਤੋਂ ਇਲਾਵਾ ਉਨ੍ਹਾਂ ਨਾਲ  ਰਾਹੁਲ ਸਚਦੇਵਡਾਇਰੈਕਟਰ ਅਤੇ ਮੁਖੀ ਐਸਏਪੀ ਯੂਨੀਵਰਸਿਟੀ ਅਲਾਇੰਸ ਪ੍ਰੋਗਰਾਮ ਭਾਰਤ ਉਪ  ਮਹਾਂਦੀਪਡਾ.ਪੀ.ਐਨ. ਰੀਸ਼ੀਕੇਸ਼ਾਕੈਂਪਸ ਡਾਇਰੈਕਟਰਸੀਜੀਸੀ ਲਾਂਡਰਾਂ, ਡਾ. ਰਾਜਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ, ਇੰਜੀਨੀਅਰਿੰਗ, ਸੀਜੀਸੀ, ਡਾ.ਕਪਿਲ ਮਹਿਤਾਐਚਓਡੀਡੀਐਸਸੀ–ਸੀਓਈ, ਅਤੇ ਸੀਜੀਸੀ ਦੇ ਡੀਨ ਅਤੇ ਡਾਇਰੈਕਟਰ ਤੋਂ ਇਲਾਵਾ ਹੋਰ ਪਤਵੰਤੇ ਸ਼ਾਮਲ ਸਨ।ਪ੍ਰੋਗਰਾਮ ਵਿੱਚ ਜੱਜ ਪੈਨਲ ਵਿੱਚ ਗਿਆਰਾਂ ਇੰਡਸਟਰੀ ਦਿੱਗਜ ਅਤੇ ਕਾਰਪੋਰੇਟ ਮਾਹਰ ਸ਼ਾਮਲ ਸਨ। ਉਨ੍ਹਾਂ ਨੇ 107 ਵਿੱਚੋਂ 10 ਟੀਮਾਂ ਨੂੰ ਸ਼ਾਰਟਲਿਸਟ ਕੀਤਾਜਿਨ੍ਹਾਂ ਨੂੰ ਉਨ੍ਹਾਂ ਦੇ ਵਿਚਾਰਮਾਰਕੀਟ ਉਤਪਾਦ ਫਿੱਟ ਅਤੇ ਵਿਚਾਰ ਨੂੰ ਵਿਕਸਿਤ ਕਰਨ ਲਈ ਵਰਤੀ ਗਈ ਤਕਨਾਲੋਜੀ ਦੇ ਆਧਾਰ ਤੇ ਚੁਣਿਆ ਗਿਆ। ਇਹ ਟੀਮਾਂ 24 ਮਈ ਨੂੰ ਹੋਣ ਵਾਲੇ ਖੇਤਰੀ ਦੌਰ ਦੇ ਫਾਈਨਲ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ।

Post a Comment

0 Comments