ਖਰੜ 29 ਅਪ੍ਰੈਲ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਅੱਜ ਤਿੰਨ ਰੋਜ਼ਾ ਤਕਨੀਕੀ ਅਤੇ ਸੱਭਿਆਚਾਰਕ ਮੇਲਾ ‘ਟੈਕਨੋ ਵਿਰਸਾ- 2024 ’ ਦੀ ਸ਼ਾਨਦਾਰ ਸ਼ੁਰੂਆਤ ਹੋਈ। ਵੱਖ-ਵੱਖ ਸੱਭਿਆਚਾਰਕ ਸਮਾਗਮਾਂ ਵਿੱਚ ਧੂਮ-ਧਾਮ ਨਾਲ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਉਦਘਾਟਨੀ ਸਮਾਰੋਹ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਲੋਕ ਨਾਚ, ਸਮੂਹ ਨਾਚ, ਕਲਾਸੀਕਲ ਡਾਂਸ, ਗੀਤ ਆਦਿ ਸ਼ਾਮਲ ਸੀ।
ਸਕਿੱਟ ਅਤੇ ਮਿਮਿਕਰੀ, ਡਿਬੇਟ ਅਤੇ ਮਾਈਮ ਵਿੱਚ ਵੀ ਭਾਰੀ ਭਾਗੀਦਾਰੀ ਦੇਖਣ ਨੂੰ ਮਿਲੀ।ਹਾਲਾਂਕਿ ਗਿੱਧਾ ਅਤੇ ਭੰਗੜਾ ਦੇ ਈਵੈਂਟ ਨੇ ਵੀ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ। ਆਪਣੇ ਰੰਗ-ਬਿਰੰਗੇ ਪਹਿਰਾਵੇ ਵਿੱਚ ਸਜੇ ਨੌਜਵਾਨ ਲੜਕੇ-ਲੜਕੀਆਂ ਨੇ ਢੋਲ ਦੀ ਤਾਲ ’ਤੇ ਡਾਂਸ ਕੀਤਾ ਅਤੇ ਦਰਸ਼ਕਾਂ ਨੇ ਪੂਰੇ ਜੋਸ਼ ਨਾਲ ਉਨ੍ਹਾਂ ਦੀ ਤਾਰੀਫ ਕੀਤੀ।
ਇਸ ਤੋਂ ਇਲਾਵਾ ਉਦਘਾਟਨੀ ਦਿਵਸ ’ਤੇ ਹੋਰ ਸੱਭਿਆਚਾਰਕ ਸਮਾਗਮਾਂ ਵਿੱਚ ਪੱਛਮੀ ਗਰੁੱਪ ਡਾਂਸ, ਪੱਛਮੀ ਸੋਲੋ ਡਾਂਸ, ਭਾਰਤੀ ਕਲਾਸੀਕਲ ਡਾਂਸ ਅਤੇ ਲਾਈਟ ਵੋਕਲ ਅਤੇ ਲੋਕ ਗੀਤ ਸ਼ਾਮਲ ਸਨ।
ਇਸ ਦੌਰਾਨ ਯਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ।
ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਚਤੁਰਾਈ ਅਤੇ ਨਵੀਨਤਾ ਦੀ ਕਾਬਲੀਅਤ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪਾਠ ਪੁਸਤਕਾਂ ਤੋਂ ਪਰੇ ਸੰਸਾਰ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਵੱਲੋਂ ਇੱਕ ਹਜ਼ਾਰ ਤੋਂ ਵੱਧ ਦੀ ਸਮਰੱਥਾ ਵਾਲੇ ਨਵੇਂ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਆਤ ਬਾਹਰਾ ਗਰੁੱਪ ਦੇ ਵਾਈਸ ਪ੍ਰਧਾਨ ਗੁਰਿੰਦਰ ਬਾਹਰਾ , ਵਾਈਸ ਪ੍ਰਧਾਨ ਡਾ ਐਸ ਐਸ ਸਹਿਗਲ, ਡੀਨ ਅਕੈਡਮਿਕਸ ਡਾ ਐਸ ਕੇ ਬਾਂਸਲ, ਰਜਿਸਟਰਾਰ ਡਾ ਦਿਨੇਸ਼ ਸ਼ਰਮਾ ਆਦਿ ਹਾਜਰ ਸਨ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਅਜਿਹੇ ਟੈਕ-ਫੈਸਟਾਂ ਦੀ ਭੂਮਿਕਾ ਬਹੁਤ ਵੱਡੀ ਹੈ ਕਿਉਂਕਿ ਇਨ੍ਹਾਂ ਨਾਲ ਵਿਦਿਆਰਥੀਆਂ ਦੀ ਸਮੁੱਚੀ ਸ਼ਖਸ਼ੀਅਤ ਦਾ ਵਿਕਾਸ ਹੁੰਦਾ ਹੈ ਅਤੇ ਰਿਆਤ ਬਾਹਰਾ ਗਰੁੱਪ ਵਿਦਿਆਰਥੀਆਂ ਦੇ ਤਕਨੀਕੀ ਹੁੰਨਰ ਨੂੰ ਨਿਖਾਰਨ ਲਈ ਵਚਨਬੱਧ ਹੈ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਅਜਿਹੇ ਟੈਕ-ਫੈਸਟ ਉਭਰਦੇ ਟੈਕਨੋਕ੍ਰੇਟਾਂ ਦੇ ਗਿਆਨ ਦੇ ਅਧਾਰ ਵਿੱਚ ਵਾਧਾ ਕਰਦੇ ਹਨ ਕਿਉਂਕਿ ਵਿਦਿਆਰਥੀਆਂ ਦੁਆਰਾ ਪੜ੍ਹੀਆਂ ਜਾ ਰਹੀਆਂ ਪਾਠ-ਪੁਸਤਕਾਂ ਵਿੱਚ ਦਾਖਲ ਹੋਣ ਲਈ ਹਮੇਸ਼ਾ ਸਮਾਂ ਲੱਗਦਾ ਹੈ।। ਇਸ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਇਸ ਦੌਰਾਨ ਸੱਭਿਆਚਾਰਕ ਸਮਾਗਮਾਂ ਦੇ ਸਮਾਨਾਂਤਰ ਕੈਂਪਸ ਵਿੱਚ ਵੱਖ-ਵੱਖ ਥਾਵਾਂ ’ਤੇ ਤਕਨੀਕੀ ਸੈਸ਼ਨ ਵੀ ਚੱਲ ਰਹੇ ਸਨ। ਇਨ੍ਹਾਂ ਸੈਸ਼ਨਾਂ ਵਿੱਚ ਵੀ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਹ ਫੈਸਟੀਵਲ ਦੋ ਦਿਨ ਹੋਰ ਚੱਲੇਗਾ ਅਤੇ 1 ਮਈ ਦੀ ਸ਼ਾਮ ਨੂੰ ਸਮਾਪਤ ਹੋਵੇਗਾ ਜਦੋਂ ਪੰਜਾਬ ਦੇ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਆਪਣੇ ਲਾਈਵ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜੌਰਡਨ ਸੰਧੂ ਆਪਣੇ ਗਾਏ ਸਿੰਗਲ ਟਰੈਕ ‘ਤੀਜੇ ਵੀਕ’, ‘ਮੁੱਛ ਰਾਖੀ ਆ’ ਅਤੇ ‘ਹੈਂਡਸਮ ਜੱਟਾ’ ਤੋਂ ਇਲਾਵਾ ਬਹੁਤ ਸਾਰੇ ਹਰਮਨ ਪਿਆਰੇ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦੇ ਹਨ।
ਫੋਟੋ ਕੈਪਸ਼ਨ: ਟੈਕਨੋ ਵਿਰਸਾ- 2024 ਮੌਕੇ ਨੌਜਵਾਨ ਗੱਭਰੂ ਅਤੇ ਮੁਟਿਆਰਾਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੇ ਵੱਖ ਵੱਖ ਦ੍ਰਿਸ਼।

-------
.jpg)
0 Comments