ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਐਂਟਰਪ੍ਰਿਨਿਓਰਸ਼ਿਪ ਸੰਮੇਲਨ 2024 ਸੰਮੇਲਨ ਦਾ ਆਯੋਜਨ

ਖਰੜ, 27 ਨਵੰਬਰ, : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਟੀਬੀਆਈ) ਵਲੋਂ "ਉਦਮੀ ਹੁਨਰ ਨੂੰ ਉਤਸ਼ਾਹਿਤ ਕਰਨ ਵਿੱਚ ਉੱਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ" ਥੀਮ ਦੇ ਨਾਲ ਐਂਟਰਪ੍ਰਿਨਿਓਰਸ਼ਿਪ ਸੰਮੇਲਨ 2024 ਦਾ ਆਯੋਜਨ ਕੀਤਾ ਗਿਆ । ਵਿਭਿੰਨ ਉਦਯੋਗਾਂ ਦੇ ਉੱਘੇ ਉੱਦਮੀਆਂ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਇੱਕ ਸਫਲ ਕਾਰੋਬਾਰ ਸਥਾਪਤ ਕਰਨ ਬਾਰੇ ਕੀਮਤੀ ਜਾਣਕਾਰੀਆਂ ਪ੍ਰਦਾਨ ਕੀਤੀਆਂ।



ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਦਵਿੰਦਰਪਾਲ ਸਿੰਘ ਖਰਬੰਦਾ, ਆਈ.ਏ.ਐਸ., ਇਨਵੈਸਟ ਪੰਜਾਬ ਦੇ ਸੀ.ਈ.ਓ. ਅਤੇ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਦੇ ਡਾਇਰੈਕਟਰ ਸਨ ਜਦਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸੰਯੁਕਤ ਡਾਇਰੈਕਟਰ ਡਾ: ਦਪਿੰਦਰ ਕੌਰ ਬਖਸ਼ੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਮੈਂਬਰ ਨੂੰ ਸੰਬੋਧਨ ਕਰਦਿਆਂ ਖਰਬੰਦਾ ਨੇ ਕਿਹਾ ਕਿ ਐਂਟਰਪ੍ਰਿਨਿਓਰਸ਼ਿਪ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਭਾਰ ਨਾਲ, ਉੱਚ ਵਿਦਿਅਕ ਸੰਸਥਾਵਾਂ ਤੇਜ਼ੀ ਨਾਲ ਪੁਨਰਗਠਨ ਕਰ ਰਹੀਆਂ ਹਨ ਅਤੇ ਭਾਰਤੀ ਅਰਥਵਿਵਸਥਾ ਵਿੱਚ ਆਪਣੀ ਭੂਮਿਕਾ ਨੂੰ ਮੁੜ ਸਥਾਪਿਤ ਹਨ। ਉਹਨਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਐਂਟਰਪ੍ਰਿਨਿਓਰਸ਼ਿਪ ਤੇਜ਼ੀ ਨਾਲ ਅਧਿਐਨ ਦੇ ਖੇਤਰ ਵਜੋਂ ਉੱਭਰ ਰਿਹਾ ਹੈ ਅਤੇ ਇਹ ਖਾਸ ਤੌਰ 'ਤੇ ਭਾਰਤੀ ਸੰਦਰਭ ਵਿੱਚ ਇੱਕ ਵੱਡਾ ਮਹੱਤਵ ਹਾਸਲ ਕਰਦਾ ਜਾ ਰਿਹਾ ਹੈ। ਮੁੱਖ ਬੁਲਾਰੇ, ਪ੍ਰਸਿੱਧ ਉਦਮੀ ਡਾ. ਸੰਦੀਪ ਗਰਗ, ਇਸ਼ਪਿੰਦਰ ਬੀਰ, ਸਾਹਿਲ ਸਹੋਰ, ਅਤੇ ਨਿਖਿਲ ਚੰਦੇਲ ਨੇ ਸਫਲ ਉੱਦਮੀ ਬਣਨ ਲਈ ਮਾਹਿਰ ਸਲਾਹ ਅਤੇ ਮਾਰਗਦਰਸ਼ਨ ਪੇਸ਼ ਕੀਤੇ।

ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੰਮੇਲਨ ਦੇ ਮੁੱਖ ਸਰਪ੍ਰਸਤ ਗੁਰਵਿੰਦਰ ਸਿੰਘ ਬਾਹਰਾ ਨੇ ਆਸ ਪ੍ਰਗਟਾਈ ਕਿ ਇਹ ਸੰਮੇਲਨ ਵਿਦਿਆਰਥੀਆਂ, ਉੱਦਮੀਆਂ ਅਤੇ ਉਦਯੋਗ ਦੇ ਪੇਸ਼ੇਵਰਾਂ ਨੂੰ ਸਫਲ ਨੇਤਾਵਾਂ ਤੋਂ ਸਿੱਖਣ ਲਈ ਇੱਕ ਅਨਮੋਲ ਪਲੇਟਫਾਰਮ ਪ੍ਰਦਾਨ ਕਰੇਗਾ। ਆਰਬੀਯੂ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਕਿਹਾ ਕਿ ਉੱਚ ਵਿਦਿਅਕ ਸੰਸਥਾਵਾਂ ਸਮਾਜ ਵਿੱਚ ਹੁਨਰ-ਗਿਆਨ ਦੇ ਪਾੜੇ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਹਨ ਅਤੇ ਖੇਤਰੀ ਨਵੀਨਤਾ ਪ੍ਰਣਾਲੀਆਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਸਟੂਡੈਂਟਸ ਵੈਲਫੇਅਰ ਦੀ ਡੀਨ ਡਾ: ਸਿਮਰਜੀਤ ਕੌਰ ਅਤੇ ਡਾਇਰੈਕਟਰ ਐਂਟਰਪ੍ਰਿਨਿਓਰਸ਼ਿਪ ਪ੍ਰੋਫੈਸਰ ਜਸਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੀਨ ਅਕਾਦਮਿਕ ਡਾ ਐਸ ਕੇ ਬੰਸਲ ਤੋਂ ਇਲਾਵਾ ਹੋਰ ਸੀਨੀਅਰ ਫੈਕਲਟੀ ਮੈਂਬਰ ਮੌਜੂਦ ਸਨ।

Post a Comment

0 Comments