ਮੋਹਾਲੀ, 22 ਅਕਤੂਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਝੰਜੇੜੀ ਕੈਂਪਸ ਵੱਲੋਂ ਹਰ ਸਾਲ ਕਰਵਾਇਆਂ ਜਾਣ ਵਾਲੀ ਸੂਬਾ ਪੱਧਰੀ ਟੈੱਕ ਫੈਸਟ ਉੱਤਰੀ ਭਾਰਤ ਦੇ ਦੂਜੇ ਰਾਜਾਂ ਦਾ ਵੀ ਬੇਹੱਦ ਪਸੰਦੀਦਾ ਫੈਸਟ ਬਣਦਾ ਜਾ ਰਿਹਾ ਹੈ। ਇਸ ਸਾਲ ਕਰਵਾਏ ਜਾ ਰਹੇ ਦੋ ਦਿਨਾਂ ਰਾਜ ਪੱਧਰੀ ਟੈੱਕ ਫੈਸਟ ਦਾ ਪਹਿਲਾਂ ਦਿਨ ਤਕਨੀਕਾਂ ਦੇ ਨਾਮ ਰਿਹਾ ।
ਜਿਸ ਵਿਚ ਪੰਜਾਬ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਅੱਸੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਦੇ ਨੌਂ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਆਪਣੀ ਪ੍ਰਤਿਭਾ ਦੇ ਰੰਗ ਵਿਖਾਏ । ਕੁੱਲ ਅਠਾਈ ਈਵੈਂਟ ਦੇ ਇਸ ਬੇਜੋੜ ਟੈੱਕ ਫੈਸਟ ਨੂੰ ਤਕਨੀਕੀ, ਅਤੇ ਗੈਰ ਤਕਨੀਕੀ ਵਿਚ ਵੰਡਿਆਂ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਿਨੇਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ ਸਨ।
ਇਸ ਦੌਰਾਨ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਫੈਸੱਟ ਨੂੰ ਨਵੀਆਂ ਉਚਾਈਆਂ ਦੇ ਦਿੱਤੀਆਂ। ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਸੂਝ ਬੂਝ ਰਾਹੀਂ ਬਣਾਏ ਸਾਇੰਸ ਅਤੇ ਤਕਨਾਲੋਜੀ ਮਾਡਲਾਂ ਅਤੇ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ। ਇਸ ਦੇ ਇਲਾਵਾ ਸਟੇਜ ਤੇ ਵੀ ਵਿਦਿਆਰਥੀਆਂ ਨੇ ਆਪਣੀ ਕਲਾ ਰੰਗ ਬਿਖੇਰੇ ।ਪੰਜਾਬ ਦੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਵੀ ਟੈਕਨਾਲੋਜੀ ਦੇ ਬਿਹਤਰੀਨ ਕ੍ਰਿਸ਼ਮੇ ਵਿਖਾਏ ।
ਸਮਾਗਮ ਵਿਚ ਖਿੱਚ ਦਾ ਕੇਂਦਰ ਅਸ਼ੋਕ ਲੇਲੈਂਡ ਬੱਸ ਫ਼ਾਰ ਟੈਕਨੀਕਲ ਸਕਿੱਲ ਡਿਵੈਲਪਮੈਂਟ ਰਹੀ। ਜਿਸ ਦਾ ਉਦਘਾਟਨ ਮਾਣਯੋਗ ਮੁੱਖ ਮਹਿਮਾਨ ਤਰੁਨ ਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ। ਇਸ ਬੱਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਇਹ ਮਹੱਤਵਪੂਰਨ ਪਹਿਲਕਦਮੀ ਵਿਦਿਆਰਥੀਆਂ ਨੂੰ ਉਦਯੋਗ-ਸੰਬੰਧਿਤ ਹੁਨਰਾਂ ਨਾਲ ਸਸ਼ਕਤ ਕਰਨ ਲਈ ਤਿਆਰ ਕੀਤੀ ਗਈ ਹੈ।ਅਸ਼ੋਕ ਲੇਲੈਂਡ ਬੱਸ, ਇੱਕ ਮੋਬਾਈਲ ਸਿਖਲਾਈ ਸਹੂਲਤ ਵਜੋਂ ਸੇਵਾ ਕਰੇਗੀ। ਜੋ ਕਿ ਆਸ ਪਾਸ ਦੇ ਪਿੰਡਾਂ ਵਿਚ ਜਾ ਕੇ ਨੌਜਵਾਨਾਂ ਨੂੰ ਬਿਹਤਰੀਨ ਨੌਕਰੀ ਦੇ ਮੌਕਿਆਂ ਲਈ ਉਨ੍ਹਾਂ ਦੇ ਹੁਨਰ ਦਾ ਵਿਕਾਸ ਕਰੇਗੀ।
ਸਾਵਿਸਕਰ 2024 ਨੂੰ ਤਿੰਨ ਵੱਖ-ਵੱਖ ਸ਼੍ਰੇਣੀਆਂ ਤਕਨੀਕੀ, ਗੈਰ-ਤਕਨੀਕੀ ਅਤੇ ਸਭਿਆਚਾਰਕ ਵਿਚ ਵੰਡਿਆਂ ਗਿਆ। ਤਕਨੀਕੀ ਮੁਕਾਬਲਿਆਂ ਵਿਚ ਕੋਡਿੰਗ, ਹੈਕਾਥਨ, ਰੋਬੋਟਿਕਸ ਡਿਸਪਲੇ, ਅਤੇ ਡਿਜੀਟਲ ਨਵੀਨਤਾਵਾਂ ਸ਼ਾਮਿਲ ਸਨ।ਜਦ ਕਿ ਗੈਰ-ਤਕਨੀਕੀ ਹਿੱਸੇ ਵਿਚ, ਸਿਰਜਣਾਤਮਿਕ ਚਤੁਰਾਈ ਅਤੇ ਰਣਨੀਤਕ ਪ੍ਰਤਿਭਾ ਵੇਖਣ ਨੂੰ ਮਿਲੀ । ਜਦ ਕਿ ਸਭਿਆਚਾਰਕ ਸ਼੍ਰੇਣੀ ਵਿਚ ਵੱਖ ਵੱਖ ਰਾਜਾਂ ਤੋਂ ਵਿਦਿਆਰਥੀਆਂ ਦੇ ਬਿਹਤਰੀਨ ਲੋਕ ਨਾਚ ਸਮੇਤ ਭਾਰਤ ਦੀ ਅਮੀਰ ਵਿਰਾਸਤ ਵੇਖਣ ਨੂੰ ਮਿਲੀ।
ਮੁਖ ਮਹਿਮਾਨ ਤਰੁਨ ਪ੍ਰੀਤ ਸਿੰਘ ਸੌਂਦ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਮਾਡਲਾਂ ਦੀ ਤਾਰੀਫ਼ ਕਰਦੇ ਹੋਏ ਝੰਜੇੜੀ ਕੈਂਪਸ ਵੱਲੋਂ ਉੱਤਰੀ ਭਾਰਤ ਵਿਚ ਦਿਤੀ ਜਾ ਰਹੀ ਮਿਆਰੀ ਸਿੱਖਿਆਂ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਦੀ ਦੂਰਅੰਦੇਸ਼ੀ ਸੋਚ ਸਦਕਾ ਸ਼ੁਰੂ ਕੀਤੀ ਬੱਸ ਫ਼ਾਰ ਟੈਕਨੀਕਲ ਸਕਿੱਲ ਡਿਵੈਲਪਮੈਂਟ ਜਿਹੇ ਸਮਾਜਿਕ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਸ਼ੁਭਇਛਾਵਾਂ ਦਿੱਤੀਆਂ।

0 Comments