ਮੋਹਾਲੀ, 23 ਜੁਲਾਈ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕੈਂਪਸ ਵਿਚ ਆਏ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਕੈਂਪਸ ਵਿਚ ਹਫ਼ਤਾ ਭਰ ਇੰਡਕਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਨਵੇਂ ਆਏ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਵੱਡੇ ਪੱਧਰ ਤੇ ਹਿੱਸਾ ਲੈਂਦੇ ਹੋਏ ਝੰਜੇੜੀ ਕਾਲਜ ਦੇ ਨਿਯਮਾਂ, ਸਾਲ ਭਰ ਦੇ ਟੀਚੇ ਅਤੇ ਪਲੇਸਮੈਂਟ ਸਬੰਧੀ ਅਹਿਮ ਜਾਣਕਾਰੀ ਹਾਸਿਲ ਕੀਤੀ। ਨੈਕਸਟਜੈਨ ਨੈਕਸਸ 2024 ਬੈਨਰ ਹੇਠ ਕਰਵਾਏ ਗਏ ਹਫ਼ਤਾ ਭਰ ਦੇ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਇੰਟਰ ਐਕਟਿਵ ਸੈਸ਼ਨਾਂ, ਵਰਕਸ਼ਾਪਾਂ, ਅਤੇ ਜੀਵੰਤ ਪ੍ਰਦਰਸ਼ਨਾਂ ਵਿਚ ਹਿੱਸਾ ਲੈਂਦੇ ਹੋਏ ਅਹਿਮ ਜਾਣਕਾਰੀ ਹਾਸਿਲ ਕੀਤੀ।
ਸਿਖਿਆ, ਮਨੋਰੰਜਨ ਅਤੇ ਸਸ਼ਕਤੀਕਰਨ ਨਾਲ ਭਰੇ ਇਸ ਸਪਤਾਹਿਕ ਸਮਾਰੋਹ ਨੂੰ ਫਰੈਸ਼ਰਾਂ ਲਈ ਇਕ ਭਰਪੂਰ ਅਤੇ ਨਿਰਵਿਘਨ ਤਬਦੀਲੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਪਹਿਲੇ ਦਿਨ ਸਾਈਬਰ ਸੁਰੱਖਿਆ ਸਲਾਹਕਾਰ ਅਤੇ ਇੰਡੀਆ ਹੈੱਡ ਗਾਹਕ ਅਤੇ ਉਦਯੋਗ (ਕੇਪੀਐਮਜੀ) ਦੇ ਗਲੋਬਲ ਹੈੱਡ - ਅਖਿਲੇਸ਼ ਟੁਟੇਜਾ, ਸਾਈਬਰ ਸੁਰੱਖਿਆ ਸਲਾਹਕਾਰ ਦੇ ਗਲੋਬਲ ਹੈਂਡ ਅਤੇ ਕੇਪੀਐਮਜੀ ਵਿਖੇ ਕਲਾਇੰਟਸ ਐਂਡ ਇੰਡਸਟਰੀਜ਼ ਦੇ ਭਾਰਤ ਦੇ ਮੁਖੀ ਨੇ ਸਾਈਬਰ ਸੁਰੱਖਿਆ ਅਤੇ ਉਦਯੋਗ ਦੇ ਰੁਝਾਨਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਇਵੇਂਟ ਦੀ ਸ਼ੁਰੂਆਤ ਕੀਤੀ। ਦੂਜੇ ਦਿਨ ਨਿਊਜੇਨ ਸੌਫਟਵੇਅਰ ਵੱਲੋਂ ਐਲਵਿਨ ਡੇਵਿਡ ਨੇ ਪੇਸ਼ੇਵਾਰ ਵਿਕਾਸ ਅਤੇ ਕੈਂਪਸ ਪਲੇਸਮੈਂਟ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ।
ਤੀਸਰੇ ਦਿਨ ਮਸ਼ਹੂਰ ਯੂ ਟਿਊਟਰ ਨੇ ਆਪਣੀ ਡਿਜੀਟਲ ਸਫਲਤਾ ਲਈ ਆਪਣੇ ਸੰਘਰਸ਼ ਅਤੇ ਮੁਸ਼ਕਲਾਤ ਤੇ ਜਿੱਤ ਨੂੰ ਸਾਂਝਾ ਕੀਤਾ। ਇਸ ਤੋਂ ਇਲਾਵਾ ਪ੍ਰਸਿੱਧ ਮਨੋਵਿਗਿਆਨੀ ਸੁਸ਼ੀਲ ਜੈਸਵਾਲ ਨੇ ਆਪਣੀ ਮਨਮੋਹਕ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।ਚੌਥੇ ਦਿਨ ਜਾਣੇ-ਪਛਾਣੇ ਸਟੈਂਡ-ਅੱਪ ਕਾਮੇਡੀਅਨ ਮਨਪ੍ਰੀਤ ਸਿੰਘ ਨੇ ਕੈਂਪਸ ਵਿਚ ਹਾਸੇ ਅਤੇ ਅਨੰਦ ਦਾ ਮਾਹੌਲ ਲਿਆਉਂਦੇ ਹੋਏ ਆਪਣੇ ਚੁਟਕਲਿਆਂ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ। ਪੰਜਵੇ ਦਿਨ ਅਮਿਤ ਪਾਂਡੇ, ਓਰੀਐਂਟ ਕੇਬਲਜ਼ ਦੇ ਸੀ ਈ ਓ, ਨੇ ਕਾਰਪੋਰੇਟ ਜਗਤ ਅਤੇ ਉਦਮਤਾ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ। ਛੇਵੇਂ ਦਿਨ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਰਾਜਦੀਪਕ ਰਸਤੋਗੀ ਨੇ ਵਿਦਿਆਰਥੀਆਂ ਨੂੰ ਆਪਣੀ ਵਿਆਪਕ ਕਾਨੂੰਨੀ ਮੁਹਾਰਤ ਅਤੇ ਕੈਰੀਅਰ ਦੀ ਸਲਾਹ ਨਾਲ ਮਾਰਗ ਦਰਸ਼ਨ ਦੀ ਪੇਸ਼ਕਸ਼ ਕੀਤੀ। ਅਖੀਰਲੇ ਦਿਨ ਉੱਘੇ ਉਦਯੋਗਪਤੀ ਚਰਨ ਲਕਾਰਾਜੂ ਨੇ ਵਿਦਿਆਰਥੀਆਂ ਨੂੰ ਆਪਣੀ ਸਫਲਤਾ ਦੀ ਕਹਾਣੀ ਨਾਲ ਪ੍ਰੇਰਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਵਿਚ ਦਾਖਲਾ ਲੈ ਕੇ ਵਿਦਿਆਰਥੀਆਂ ਨੇ ਇਕ ਬਿਹਤਰੀਨ ਫ਼ੈਸਲਾ ਲਿਆ ਹੈ ਅਤੇ ਹੁਣ ਅਗੇ ਮਿਹਨਤ ਨਾਲ ਪੜਾਈ ਕਰਦੇ ਹੋਏ ਨੌਕਰੀ ਦੇ ਬਿਹਤਰੀਨ ਪੈਕੇਜ ਨੂੰ ਆਪਣਾ ਅਗਲਾ ਟੀਚਾ ਬਣਾਉਣ।ਹੁਣ ਤੱਕ 900 ਕੌਮਾਂਤਰੀ ਕੰਪਨੀਆਂ 9100 ਆਫਰਾਂ ਰਾਹੀਂ 45.50 ਲੱਖ ਦੇ ਪੈਕੇਜ ਤੇ ਕੀਤੀ ਵਿਦਿਆਰਥੀਆਂ ਦੀ ਚੋਣ ਹੋ ਚੁੱਕੀ ਹੈ। ਜਦਕਿ ਇਸ ਸਾਲ ਇਹ ਟੀਚਾ ਹੋਰ ਅੱਗੇ ਵਧਾਇਆ ਜਾਵੇਗਾ।ਇਸ ਲਈ ਇਸ ਟੀਚੇ ਤੇ ਪਹੁੰਚਣ ਲਈ ਉਹ ਪਹਿਲੇ ਦਿਨ ਤੋਂ ਤਿਆਰੀ ਕਰਨ ਸ਼ੁਰੂ ਕਰ ਦੇਣ। ਜਦ ਕਿ ਇਸ ਸੀ ਜੀ ਸੀ ਝੰਜੇੜੀ ਵਿਚ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ 365 ਡਿਗਰੀ ਤਰੀਕੇ ਨਾਲ ਤਿਆਰੀ ਕਰਵਾਉਣੀ ਸ਼ੁਰੂ ਕਰ ਦਿਤੀ ਜਾਵੇਗੀ ।ਪ੍ਰੈਜ਼ੀਡੈਂਟ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਾਲ ਭਰ ਜਿੱਥੇ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮੁਹਾਇਆ ਕਰਵਾਈ ਜਾਵੇਗੀ ਉੱਥੇ ਹੀ ਜ਼ਰੂਰਤ ਅਨੁਸਾਰ ਵਿਦਿਆਰਥੀਆਂ ਲਈ ਸਪੈਸ਼ਲ ਕਲਾਸਾਂ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ ਤਾਂ ਕਿ ਹਰ ਵਿਦਿਆਰਥੀ ਯੂਨੀਵਰਸਿਟੀ 'ਚ ਬਿਹਤਰੀਨ ਪੁਜ਼ੀਸ਼ਨਾਂ ਹਾਸਿਲ ਕਰ ਸਕਣ ।
ਸੀ ਜੀ ਸੀ ਗਰੁੱਪ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਨਵੇਂ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆ ਕਹਿੰਦੇ ਹੋਏ ਹਾਜ਼ਰ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਵੱਲੋਂ ਮਿਹਨਤ ਨਾਲ ਕੀਤੀ ਕਮਾਈ ਦੀ ਬਿਹਤਰੀਨ ਵਰਤੋਂ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਜੇਕਰ 100% ਲੈਕਚਰ ਲਗਾ ਕੇ ਦਿਲ ਲਗਾ ਕੇ ਪੜਾਈ ਕਰਨ, ਪਲੇਸਮੈਂਟ ਵਿਭਾਗ ਦੇ ਨਰੀਖਣ ਹੇਠ ਇੰਟਰਵਿਊ ਦੀ ਤਿਆਰੀ ਕਰਨ ਅਤੇ ਦਿਨ ਵਿਚ 10 ਤੋਂ 12 ਘੰਟੇ ਪੜਾਈ ਕਰਨ ਤਾਂ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਇਕ ਬਿਹਤਰੀਨ ਨੌਕਰੀ ਹਾਸਿਲ ਕਰ ਰਹੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕੈਂਪਸ ਵਿਚ ਵਿਦਿਆਰਥੀ ਕੇਅਰ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕਿਸੇ ਵੀ ਵਿਦਿਆਰਥੀ ਦੀ ਕੋਈ ਵੀ ਮੁਸ਼ਕਿਲ ਚੌਵੀ ਘੰਟਿਆਂ ਵਿਚ ਹੱਲ ਕੀਤੀ ਜਾਵੇਗੀ ਇਸ ਦੌਰਾਨ ਹਾਜ਼ਰ ਵਿਦਿਆਰਥੀਆ ਅਤੇ ਮਾਪਿਆਂ ਨੇ ਸੀ ਜੀ ਸੀ ਦੀ ਮੈਨੇਜਮੈਂਟ ਵੱਲੋਂ ਕੀਤੇ ਗਏ ਸਾਲ ਭਰ ਦੇ ਬਿਹਤਰੀਨ ਇੰਤਜ਼ਾਮਾਂ ਦੀ ਸ਼ਲਾਘਾ ਕੀਤੀ।

0 Comments