ਮੋਹਾਲੀ 23 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵਲੋਂ Next Generation Learning ਪ੍ਰੌਗਰਾਮ ਤਹਿਤ ਇਕ ਫੰਕਸ਼ਨ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸੰਜੀਵ ਕੌਸ਼ਲ IAS, ਹਰਿਆਣਾ ਦਾ ਦਸਵੀਂ ਸ੍ਰੇਣੀ 2024 ਦੀ ਟਾਪਰ ਅਦਿਤੀ ਤੋਂ ਸਵਾਗਤ ਕਰਵਾਕੇ ਨਵੀਂ ਮਿਸਾਲ ਪਾਈ। ਜਿਕਰ ਯੋਗ ਹੈ ਕਿ ਸ੍ਰੀ ਕੌਸਲ 1979 ਦਸਵੀਂ ਸ੍ਰੇਣੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੋਲਡ ਮੈਡਲਿਸਟ ਹਨ।
ਕਾਨਫਰੰਸ ਵਿੱਚ ਸਾਮਲ ਹੋਏ ਰੈਕੋਗਿਨਾਜ਼ਿਡ ਅਤੇ ਐਫੀਲੀਏਟਿਡ ਸਕੂਲ ਐਸੋਸੀੲਸ਼ਨ ( ਰਾਸਾ ਯੂਕੇ ) ਵੱਲੋਂ ਨੈਕਸਟ ਜਨਰੇਸ਼ਨ ਲਰਨਿੰਗ ਪ੍ਰੋਗਰਾਮ ਕਰਵਾਕੇ ਕਾਨਫਰੰਸ ਵਿਚ ਸ਼ਾਮਿਲ ਹੋਏ ਨਾਲ ਹੀ ਡਾ. ਸਤਬੀਰ ਬੇਦੀ IAS, (Retd.), ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰਿੰਸੀਪਲ ਪ੍ਰੇਮ ਕੁਮਾਰ ਵਾਇਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਅਵੀਕੇਸ਼ ਗੁਪਤਾ PCS, ਸਕੱਤਰ ਸਿੱਖਿਆ ਬੋਰਡ ਦਾ ਸਕੂਲੀ ਸਿੱਖਿਆ ਵਿੱਚ ਨਵੀਂ ਕ੍ਰਾਤੀ ਲਿਆਉਣ ਲਈ ਸੁਰੂ ਕੀਤੇ ਪ੍ਰੋਗਰਾਮਾਂ ਤੇ ਵਿਸ਼ੇਸ ਸਨਮਾਨ ਕੀਤਾ ਗਿਆ। ਸ੍ਰੀ ਯੂਂਕੇ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸਮੂਹ ਪੰਜਾਬ ਦੇ ਐਫਲੀਏਟਡ ਪ੍ਰਾਈਵੇਟ ਸਕੂਲਾਂ ਦੇ ਮਾਨਯੋਗ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਸਾਹਿਬਾਨਾਂ ਨੇ ਕਾਨਫਰੰਸ ਵਿਚ ਸ਼ਿਰਕਤ ਕੀਤੀ ਜਿਸ ਵਿਚ ਸੀਸੀਈ ਅਤੇ ਆਈਐਨਏ ਦੇ ਮੁਲਾਂਕਣ ਦੇ ਅੰਕਾਂ ਸਬੰਧੀ ਖੁਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਵਿਚ ਯੋਗ ਤਬਦੀਲੀ ਕਰਨ ਲਈ ਸਕੂਲ ਪ੍ਰਿੰਸੀਪਲਾਂ ਕੋਲੋ ਸੁਝਾਅ ਮੰਗੇ ਗਏ।
ਰਾਸਾ ਯੂ.ਕੇ. ਦੇ ਜਨਜਲ ਸਕੱਤਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਰਾਸਾ ਦੀ ਸਮੂਚੀ ਟੀਮ ਵਲੋ ਸ੍ਰੀ ਸੰਜੀਵ ਕੌਸ਼ਲ IAS, ਦਾ ਮੁੱਖ ਮਹਿਮਾਨ ਵਜੋਂ ਕਾਨਫਰੰਸ ਵਿਚ ਸ਼ਾਮਿਲ ਦਾ ਵੀ ਸਨਮਾਨ ਕੀਤਾ ਗਿਆ। ਉਨਾਂ ਕਿਹਾ ਕਿ ਸ੍ਰੀ ਕੌਸ਼ਲ ਵੱਲੋਂ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਕਰਨ ਲਈ ਅਪਣੇ ਗੋਲਡ ਮੈਡਿਲ ਪ੍ਰਾਪਤ ਕਰਨ ਦੇ ਇਤਹਾਸਕ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਅਜ ਵੀ ਅਪਣੇ ਉਨ੍ਹਾਂ ਅਧਿਆਪਕਾਂ ਦਾ ਸਿਰ ਨਿਵਾਕੇ ਸਤਿਕਾਰ ਕਰਦੇ ਹਨ ਜਿਨ੍ਹਾਂ ਮੈਨੂੰ ਇਸ ਕਾਬਲ ਬਣਾਇਆ ਸੀ। ਉਨ੍ਹਾਂ ਵਿਦਿਆਰਥੀਆਂ ਨੂੰ ਨਸੀਹਤ ਦਿਤੀ ਕੀਤੀ ਕਿ ਅਪਣੇ ਅਧਿਆਪਕ ਸਹਿਬਾਨ ਦਾ ਹਮੇਸ਼ਾ ਸਤਿਕਾਰ ਕਰੋ ਭਾਵੇਂ ਤੁਸੀ ਕਿਡੀ ਵੱਡੀ ਪੱਦਵੀ ਤੇ ਕੰਮ ਕਰਦੇ ਹੋਵੋ।

0 Comments