ਮੋਰਿੰਡਾ 13 ਜੂਨ, : ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵਧਦੀ ਗਰਮੀ ਅਤੇ ਵੱਧਦੇ ਜਾ ਰਹੇ ਤਾਪਮਾਨ ਨੂੰ ਵੇਖਦਿਆਂ ਭਾਂਵੇ ਸਰਕਾਰ ਵੱਲੋ ਲੋਕਾਂ ਨੂੰ ਅੱਗ ਲੱਗਣ ਕਾਰਨ ਅਤੇ ਪਲਾਸਟਿਕ ਖਦੇ ਵਾਤਾਵਰਣ ਤੇ ਪੈਣ ਵਾਲੇ ਦੁਰਪ੍ਰਭਾਵਾਂ ਤੋ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋ ਸਮੇ ਸਮੇ ਤੇ ਸੈਮੀਨਾਰ ਆਦਿ ਕਰਵਾਏ ਜਾਂਦੇ ਹਨ, ਪ੍ਰੰਤੂ ਫਿਰ ਵੀ ਲੋਕ ਇਸ ਪ੍ਰਤੀ ਜਾਗਰੂਕ ਨਹੀਂ ਜਾਪਦੇ ਤੇ ਵਾਤਾਵਰਣ ਨੂੰ ਗੰਧਲਾ ਤੇ ਪ੍ਰਦੂਸ਼ਿਤ ਕਰ ਰਹੇ ਹਨ ।
ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਮੋਰਿੰਡਾ ਸਰਹਿਦ ਰੋਡ ਤੇ ਸਥਿਤ ਪਾਮ ਕੈਸਲ ਪੈਲਸ ਦਾ ਸਾਹਮਣੇ ਆਇਆ ਹੈ, ਜਿਸ ਦੇ ਪ੍ਰਬੰਧਕਾਂ ਵੱਲੋ ਵਿਆਹ ਸਮਾਗਮ ਤੋ ਬਾਅਦ ਪਲਾਸਟਿਕ ਦੀਅਆਂ ਪਲੇਟਾਂ ਤੇ ਗਲਾਸ ਆਦਿ ਨੂੰ ਅੱਗ ਲਗਾਉਣ ਦਾ ਮਾਮਲਾ ਸਥਾਨਕ ਐਸਡੀਐਮ ਤੱਕ ਪਹੁੰਚ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸੱਖੋ ਮਾਜਰਾ ਦੇ ਸਰਪੰਚ ਜਗਤਾਰ ਸਿੰਘ ਨੇ ਐਸਡੀਐਮ ਮੋਰਿੰਡਾ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸ ਦੀ ਕੋਠੀ ਦੇ ਨਾਲ ਲੱਗਦੇ ਪੈਲਸ ਵਿੱਚ ਥੋੜੇ ਦਿਨ ਬਾਅਦ ਪਲਾਸਟਿਕ ਅਤੇ ਰਹਿੰਦ ਖੂੰਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਵਿੱਚੋ ਨਿਕਲਦਾ ਧੂੰਆਂ ਬਹੁਤ ਹੀ ਖਤਰਨਾਕ ਹੋਣ ਕਾਰਨ ਉਹਨਾਂ ਨੂੰ ਸਾਹ ਲੈਣ ਦੀ ਵੀ ਦਿੱਕਤ ਹੋ ਜਾਂਦੀ ਹੈ, ਸਰਪੰਚ ਅਨੁਸਾਰ ਉਹ ਇਸ ਸਬੰਧੀ ਕਈ ਵਾਰ ਹੋਟਲ ਦੇ ਮੈਨੇਜਰ ਨੂੰ ਵੀ ਕਹਿ ਚੁੱਕੇ ਹਨ ਪ੍ਰੰਤੂ ਕੋਈ ਰਾਹਤ ਨਹੀ ਮਿਲੀ।ਸਗੋ ਬੀਤੀ ਰਾਤ ਫਿਰ ਪੈਲਸ ਵਿੱਚ ਲੱਗੀ ਅੱਗ ਬਾਰੇ ਜਦੋਂ ਅਸੀਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਤਾਂ ਉਸ ਸਮੇ ਐਸ ਐਚ ਓ ਮੋਰਿੰਡਾ ਵੱਲੋਂ ਮੌਕੇ ਤੇ ਆ ਕੇ ਅੱਗ ਨੂੰ ਬੁਝਾਇਆ ਗਿਆ। ਸਰਪੰਚ ਜਗਤਾਰ ਸਿੰਘ ਨੇ ਐਸ ਡੀ ਐਮ ਮੋਰਿੰਡਾ ਤੋ ਮੰਗ ਕੀਤੀ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਧਰ ਜਦੋਂ ਇਸ ਸਬੰਧੀ ਪਾਮ ਕੈਸਲ ਪੈਲਸ ਦੇ ਮੈਨੇਜਰ ਪਾਲੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਸੁੱਕੇ ਪੱਤਿਆਂ ਨੂੰ ਅੱਗ ਲਗਾਈ ਸੀ ਜੋ ਜਿਆਦਾ ਵਧ ਗਈ ਤੇ ਮੌਕੇ ਤੇ ਪੁਲਿਸ ਪੁੱਜਣ ਤੇ ਅੱਗ ਬੁਝਾ ਦਿੱਤੀ ਗਈ ਸੀ। ਉਨਾ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ, । ਐਸ ਡੀ ਐਮ ਮੋਰਿੰਡਾ ਸੁਖਪਾਲ ਸਿੰਘ ਨੇ ਕਿਹਾ ਕਿ ਉਨਾ ਕੋਲ ਸਰਪੰਚ ਜਗਤਾਰ ਸਿੰਘ , ਪਿੰਡ ਸੱਖੋਮਾਜਰਾ ਦੀ ਦਰਖਾਸਤ ਆਈ ਹੈ,ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

0 Comments