ਬਾਇਓਟੈਕਨਾਲੋਜੀ ਵਿਭਾਗ ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ

ਖਰੜ, 3 ਜੂਨ, : ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਜੀਵਨ ਵਿਿਗਆਨ ਵਿੱਚ ਖੋਜ ਅਧਾਰਤ ਅਧਿਆਪਨ ਅਤੇ ਸਿਖਲਾਈ ਵਿਧੀਆਂ (ਰਿਸਰਚ ਬੇਸਡ ਟੀਚਿੰਗ ਐਂਡ ਲਰਨਿੰਗ ਮੈਥਲੋਡਜੀਜ਼ ਇਨ ਲਾਈਫ ਸਾਇੰਸ) ਵਿਸ਼ੇ ’ਤੇ ਪੰਜ ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ।


 ਇਸ ਪ੍ਰੋਗਰਾਮ ਦੌਰਾਨ ਫੈਕਲਟੀ ਮੈਂਬਰਾਂ ਨੂੰ ਅਧਿਆਪਨ (ਟੀਚਿੰਗ) ਵਿਧੀਆਂ ਦੀ ਮਹੱਤਤਾ, ਰਿਸਰਚ ਨੂੰ ਬੜਾਵਾ ਦੇਣ ਅਤੇ ਨਵੇਂ ਸਿੱਖਣ ਦੇ ਸਾਧਨਾਂ ਦੇ ਵਿਹਾਰਕ ਉਪਯੋਗ ਸਬੰਧੀ ਬੁਲਾਏ ਗਏ ਮਾਹਿਰਾਂ ਨਾਲ ਚਰਚਾ ਕਰਨ ਅਤੇ ਸਿਖਲਾਈ ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਿਲਆ।

ਐਫਡੀਪੀ ਵਿੱਚ ਵਿਸ਼ੇਸ਼ ਵਰਕਸ਼ਾਪਾਂ, ਇੰਟਰਐਕਟਿਵ ਵਿਚਾਰ ਵਟਾਂਦਰੇ ਅਤੇ ਤਕਨੀਕੀ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਐਡਵਾਂਸ ਖੋਜ ਤਕਨੀਕਾਂ, ਖੋਜ ਅਧਾਰਤ ਸਿੱਖਣ ਪ੍ਰਕਿਿਰਆਵਾਂ ਵਿੱਚ ਏਆਈ ਉਪਕਰਨਾਂ (ਟੂਲਜ਼) ਦੀ ਮਹੱਤਤਾ ਅਤੇ ਅੰਕੜਾ (ਸੰਖਿਆ) ਟੈਸਟਿੰਗ ਸਣੇ ਕਈ ਵਿਿਸ਼ਆਂ ਨੂੰ ਸ਼ਾਮਲ ਕੀਤਾ ਗਿਆ।ਇਸ ਪ੍ਰੋਗਰਾਮ ਨੇ ਭਾਗੀਦਾਰਾਂ ਦੀ ਵਿਸ਼ਲੇਸ਼ਣਾਤਮਕ ਤਕਨੀਕਾਂ ਅਤੇ ਖੋਜ ਲਈ ਢੁਕਵੀਂ ਅੰਕੜਾ ਵਿਧੀਆਂ (ਸਟੈਟੀਸਟਿਕ ਮੈਥਡਸ) ਦੀ ਸਮਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਨੇ ਅਧਿਆਪਨ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਅਤੇ ਟੀਚਿੰਗ ਅਤੇ ਸਿੱਖਣ ਦੀ ਪ੍ਰਕਿਿਰਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। 

ਐਫਡੀਪੀ ਨੇ ਆਪਣੀ ਫੈਕਲਟੀ ਵਿੱਚ ਲਗਾਤਾਰ ਸਿੱਖਣ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਨੂੰ ਬੜਾਵਾ ਦੇਣ ਲਈ ਸੀਜੀਸੀ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਐੱਫਡੀਪੀ ਦਾ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਡਾ.ਅਤੁਲ ਸਚਦੇਵ, ਸੀਨੀਅਰ ਡਾਇਰੈਕਟਰ ਗੈਸਟ੍ਰੋਐਂਟਰੌਲੋਜੀ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਅਤੇ ਦ ਗੈਸਟ ਆਫ ਆੱਨਰ ਡਾ.ਬਲਵਿੰਦਰ ਸਿੰਘ ਸੂਚ, ਪ੍ਰੋਫੈਸਰ ਅਤੇ ਮੁਖੀ, ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ।ਇਸ ਦੌਰਾਨ ਉਨ੍ਹਾਂ ਦਾ ਸਵਾਗਤ ਡਾ.ਸੌਰਭ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ ਅਤੇ ਡਾ.ਪਾਲਕੀ ਸਾਹਿਬ ਕੌਰ, ਐਚਓਡੀ, ਬਾਇਓਟੈਕਨਾਲੋਜੀ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਕੀਤਾ ਗਿਆ। 

ਪੰਜ ਦਿਨਾਂ ਐਫਡੀਪੀ ਦਾ ਸੰਚਾਲਨ ਪੰਜ ਨਾਮਵਰ ਬੁਲਾਰਿਆਂ ਵੱਲੋਂ ਕੀਤਾ ਗਿਆ ਜਿਸ ਵਿੱਚ ਡਾ.ਬਲਵਿੰਦਰ ਸਿੰਘ ਸੂਚ, ਸ੍ਰੀਮਤੀ ਗੁਰਲੀਨ ਕੌਰ, ਮਨੋਵਿਿਗਆਨੀ, ਸੀਜੀਸੀ ਲਾਂਡਰਾਂ, ਡਾ.ਰੁਚੀ ਸਿੰਗਲਾ, ਡਾਇਰੈਕਟਰ, ਆਰ ਐਂਡ ਡੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਡਾ.ਸੁਰੇਸ਼ ਕੁਮਾਰ ਸ਼ਰਮਾ, ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ.ਪੰਕਜ ਸ਼ਰਮਾ, ਪ੍ਰੋਫੈਸਰ, ਐਨਆਈਟੀਟੀਟੀਆਰ, ਚੰਡੀਗੜ੍ਹ, ਡਾ.ਨਵੀਨ ਗੁਪਤਾ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸੀਮਾ ਗਰਚਾ, ਪ੍ਰੋਫੈਸਰ, ਪੀਏਯੂ, ਲੁਧਿਆਣਾ ਅਤੇ ਡਾ.ਪੀਕੇ ਤੁਲਸੀ, ਪ੍ਰੋਫੈਸਰ (ਸੇਵਾਮੁਕਤ), ਐਨਆਈਟੀਟੀਟੀਆਰ ਆਦਿ ਸ਼ਾਮਲ ਸਨ।

Post a Comment

0 Comments