ਚੰਡੀਗੜ੍ਹ, 14, ਜੂਨ, : ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਅਤੇ ਡਾਇਰੈਕਟੋਰੇਟ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਦਿਹਾੜੇ, ਨਿਰਜਲਾ ਇਕਾਦਸ਼ੀ ਅਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸੈਕਟਰ-34(ਏ), ਚੰਡੀਗੜ੍ਹ ਵਿਖੇ ਸਥਿਤ ਹੈਡ ਆਫਿਸ ਵਿਖੇ ਦਫ਼ਤਰ ਦੇ ਸਾਹਮਣੇ ਠੰਢੇ ਮਿੱਠੇ ਜਲ ਦੀ ਛਬੀਲ, ਕੜਾਹ ਪ੍ਰਸ਼ਾਦ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਸਵੇਰੇ 10 ਵਜੇ ਤੋਂ ਸ਼ੁਰੂ ਛਬੀਲ ਅਤੇ ਲੰਗਰ ਸ਼ਾਮ 05 ਵਜੇ ਤੱਕ ਅਤੁਟ ਵਰਤਾਇਆ ਗਿਆ।
ਸੈਕਟਰ-34 ਵਿੱਚ ਸਥਿਤੀ ਵੱਖ-ਵੱਖ ਇੰਸਟੀਚਿਊਟਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਵੱਖ-ਵੱਖ ਦਫ਼ਤਰਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਰਾਹਗਿਰਾਂ ਵੱਲੋਂ ਵਰਦੀ ਗਰਮੀ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਛਕਿਆ ਗਿਆ।
ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਸ.ਬ.) ਡਾ. ਅਮਰਜੀਤ ਸਿੰਘ ਮੱਲ ਵੱਲੋਂ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ ਗਈ। ਅੱਜ ਦੇ ਸਮਾਗਮ ਮੌਕੇ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ, ਜਥੇਬੰਦੀ ਦੇ ਅਹੁਦੇਦਾਰ ਚੇਅਰਮੈਨ ਪਰਵਿੰਦਰ ਸਿੰਘ, ਵਾਇਸ ਚੇਅਰਮੈਨ ਸੁਨੀਤਾ ਭਨੌਟ, ਕਨਵੀਨਰ ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਕੌਰ (ਪ੍ਰਧਾਨ ਇਸਤਰੀ ਵਿੰਗ), ਗੁਲਜ਼ਾਰ ਖਾਨ (ਜਨਰਲ ਸਕੱਤਰ), ਹਰਪ੍ਰੀਤ ਸਿੰਘ (ਸੀਨੀਅਰ ਮੀਤ ਪ੍ਰਧਾਨ), ਰਿੰਪੀ (ਸੀ.ਮੀਤ ਪ੍ਰਧਾਨ ਇਸਤਰੀ ਵਿੰਗ), ਗੁਰਪ੍ਰੀਤ ਸਿੰਘ (ਮੀਤ ਪ੍ਰਧਾਨ), ਸੰਯੁਕਤ ਸਕੱਤਰ ਸਿਮਰਨਜੀਤ ਸਿੰਘ ਰੰਗੀ, ਦਵਿੰਦਰ ਸਿੰਘ (ਵਿੱਤ ਸਕੱਤਰ), ਗੁਰਪ੍ਰੀਤ ਕੌਰ (ਵਿੱਤ ਸਕੱਤਰ ਇਸਤਰੀ ਵਿੰਗ), ਪੰਕਜ ਸ਼ਰਮਾ (ਪ੍ਰੈਸ ਸਕੱਤਰ), ਕਮਲਪ੍ਰੀਤ ਸਿੰਘ (ਪ੍ਰਚਾਰ ਸਕੱਤਰ), ਗੁਰਮੀਤ ਸਿੰਘ ਰਾਣਾ (ਸਟੇਜ਼ ਸਕੱਤਰ), ਅਤੇ ਸਲਾਹਕਾਰ ਕੁਲਦੀਪ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਸੰਜੀਵ ਕੁਮਾਰ,ਬਿੱਟੂ ਰਾਮ, ਲਖਬੀਰ ਕੌਰ ਆਦਿ ਹਾਜ਼ਰ ਸਨ।

0 Comments