ਪੰਜਾਬ 8 ਮਈ, : ਪੰਜਾਬੀ ਮਨੋਰੰਜਨ ਜਗਤ ਤੋਂ ਇਸ ਸਮੇਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਕਮੇਡੀਅਨ ਅਤੇ Diljit Dosanjh ਦੇ Co-ਸਟਾਰ ਗੁਰਪ੍ਰੀਤ ਸਿੰਘ ਦਾ ਦਿਹਾਂਤ ਹੋ ਚੁੱਕਿਆ ਹੈ। ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕੇ ਦਿੱਤੀ ਗਈ ਹੈ। ਉਹ ਟਿੱਕਟਾਕ ਦਾ ਸਭ ਤੋਂ ਮਸ਼ਹੂਰ ਸਟਾਰ ਸੀ, ਜਿਸਨੇ ਛੋਟੀ ਜਿਹੀ ਉਮਰ ਵਿੱਚ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਲਈ ਸੀ।
ਦੱਸ ਦੇਈਏ ਕਿ ਸੋਨੀ ਕਰੂ ਦੇ ਗੁਰਪ੍ਰੀਤ ਸਿੰਘ ਦਿਲਜੀਤ ਦੋਸਾਂਝ ਨਾਲ ਫਿਲਮ ਛੜਾ ਵਿੱਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ। ਗੁਰਪ੍ਰੀਤ ਆਪਣੇ ਗਰੁੱਪ ਦੇ ਹਾਈਟ ਵਿੱਚ ਸਭ ਤੋਂ ਛੋਟੇ ਦਿਖਣ ਵਾਲੇ ਮੈਂਬਰ ਸੀ। ਪਾਂਟਵਾ ਸਾਹਿਬ ਦੇ ਟਿਕਟਾਕ ਸਟਾਰ ਸੋਨੀ ਕਰੂ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਗੁਰਪ੍ਰੀਤ ਦੇ ਇੰਸਟਾਗ੍ਰਾਮ 'ਤੇ ਚਾਰ ਲੱਖ ਤੋਂ ਵੱਧ ਫਾਲੋਅਰਸ ਸਨ। ਦਿਲਜੀਤ ਦੋਸਾਂਝ ਦੀ ਫਿਲਮ ਛੜਾ ਰਾਹੀਂ ਉਨ੍ਹਾਂ ਆਪਣੀ ਵੱਖਰੀ ਪਛਾਣ ਕਾਇਮ ਕੀਤੀ।
ਦੂਜੇ ਪਾਸੇ ਉਹਨਾਂ ਦੇ ਕਰੀਬੀ ਪ੍ਰੀਤ ਸਿਆਏ ਨੇ ਗੁਰਪ੍ਰੀਤ ਦੀ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ''ਕੋਈ ਕਹਿ ਸਕਦਾ ਕੀ ਆਹ ਬੰਦਾ ਦੁਨੀਆਂ ਤੋਂ ਜਾ ਸਕਦਾ, ਇਹਨੇ ਤਾਂ ਹਾਲੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜਿਉਂ ਵੀ ਨਹੀਂ ਸੀ। ਦੁਨੀਆਂ ਨੂੰ ਹਸਾਉਂਦਾ-ਹਸਾਉਂਦਾ ਸਾਰਿਆਂ ਨੂੰ ਰੁਵਾ ਕੇ ਚਲਿਆ ਗਿਆ, ਆ ਜੋ ਸਾਰੀਆਂ ਫੋਟੋਆਂ ਵਿੱਚ ਐਕਸ਼ਨ ਕਰਦੇ ਸੀ, ਇਹ ਸਾਨੂੰ ਦੱਸਦਾ ਹੁੰਦਾ ਸੀ ਬਈ ਆਹ ਕਰੀਏ ਅਸੀਂ ਹੱਸਣ ਲੱਗ ਜਾਣਾ।''
ਉਹਨਾਂ ਨੇ ਲਿਖਿਆ ਕਿ, 'ਆਹ ਜਿਹੜੀਆਂ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਾ ਸਾਰੀਆਂ ਇਹਨੇ ਆਪਣੇ ਆਪ ਦੇ ਹਿਸਾਬ ਨਾਲ ਕਰਾਈਆਂ ਹੋਈਆਂ ਨੇ। ਗੁਰਪ੍ਰੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ, ਜੋ ਹੁਣ ਦੁਨੀਆਂ ਤੋਂ ਚਲਾ ਗਿਆ ਹੈ। ਉਸ ਨੇ ਕਿਹਾ ਕਿ ਬਾਪੂ ਨਾਲ ਜਦੋਂ ਗੱਲ ਹੋਈ ਤਾਂ ਬਾਪੂ ਦਾ ਹੌਂਸਲਾ ਟੁੱਟ ਗਿਆ। ਉਸ ਪਿਓ 'ਤੇ ਕੀ ਬੀਤਦੀ ਹੋਵੇਗੀ, ਜਿਸ ਦਾ ਇਕਲੌਤਾ ਪੁੱਤ ਛੋਟੀ ਉਮਰ 'ਚ ਦੁਨੀਆਂ ਤੋਂ ਚਲਿਆ ਜਾਵੇ, ਇਸ ਤੋਂ ਚੰਗਾ ਰੱਬਾ ਦਿਆ ਨਾ ਕਰ ਕਿਸੇ ਨੂੰ...।


0 Comments