ਅੱਜ ਦਾ ਇਤਿਹਾਸ

 ਚੰਡੀਗੜ੍ਹ, 3 ਮਈ, : ਦੇਸ਼ ਅਤੇ ਦੁਨੀਆ ਵਿਚ 3 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 3 ਮਈ ਦੇ ਇਤਿਹਾਸ ਬਾਰੇ :-

ਅੱਜ ਦੇ ਦਿਨ 2016 ਵਿਚ ਕੈਨੇਡਾ ਦੇ ਅਲਬਰਟਾ ਵਿਚ ਭਿਆਨਕ ਅੱਗ ਲੱਗਣ ਕਾਰਨ ਲਗਭਗ 80 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ ਅਤੇ ਇਸ ਦੌਰਾਨ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਸੀ।


2013 ਵਿੱਚ ਅੱਜ ਦੇ ਦਿਨ ਚੀਨ ਵਿੱਚ ਲਗਭਗ 160 ਮਿਲੀਅਨ ਸਾਲ ਪੁਰਾਣੇ ਡਾਇਨਾਸੌਰ ਦਾ ਪਥਰਾਟ ਮਿਲਿਆ ਸੀ।ਅੱਜ ਦੇ ਦਿਨ 2008 ਵਿੱਚ ਟਾਟਾ ਸਟੀਲ ਲਿਮਟਿਡ ਨੂੰ ਬਰਤਾਨੀਆ ਵਿੱਚ ਕੋਲਾ ਮਾਈਨਿੰਗ ਲਈ ਪਹਿਲਾ ਲਾਇਸੈਂਸ ਮਿਲਿਆ ਸੀ।

ਅੱਜ ਦੇ ਦਿਨ 2006 ਵਿਚ ਪਾਕਿਸਤਾਨ ਅਤੇ ਈਰਾਨ ਨੇ ਦੁਵੱਲੇ ਗੈਸ ਪਾਈਪਲਾਈਨ ਸਮਝੌਤੇ 'ਤੇ ਦਸਤਖਤ ਕੀਤੇ ਸਨ।

ਅੱਜ ਦੇ ਦਿਨ 1998 ਵਿੱਚ, ਯੂਰੋ ਨੂੰ ਯੂਰਪੀਅਨ ਮੁਦਰਾ ਵਜੋਂ ਸਵੀਕਾਰ ਕੀਤਾ ਗਿਆ ਸੀ।

 ਅੱਜ ਦੇ ਦਿਨ 1993 ਵਿੱਚ ਸੰਯੁਕਤ ਰਾਸ਼ਟਰ ਨੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਐਲਾਨਿਆ ਸੀ।

ਅੱਜ ਦੇ ਦਿਨ 1989 ਵਿਚ ਹਰਿਆਣਾ ਵਿਚ ਦੇਸ਼ ਦੇ ਪਹਿਲੇ 50 ਕਿਲੋਵਾਟ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ। 

ਅੱਜ ਦੇ ਦਿਨ 1981 ਵਿੱਚ ਭਾਰਤੀ ਸਿਨੇਮਾ ਅਦਾਕਾਰਾ ਨਰਗਿਸ ਦੀ ਮੌਤ ਹੋ ਗਈ ਸੀ।

ਅੱਜ ਦੇ ਦਿਨ 1969 ਵਿੱਚ ਭਾਰਤ ਦੇ ਤੀਜੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੀ ਮੌਤ ਹੋਈ ਸੀ।

ਅੱਜ ਦੇ ਦਿਨ 1965 ਵਿੱਚ ਕੰਬੋਡੀਆ ਨੇ ਅਮਰੀਕਾ ਨਾਲ ਕੂਟਨੀਤਕ ਸਬੰਧ ਖਤਮ ਕਰ ਦਿੱਤੇ ਸਨ। 

ਅੱਜ ਦੇ ਦਿਨ 1961 ਵਿੱਚ ਕਮਾਂਡਰ ਐਲਨ ਸ਼ੇਪਾਰਡ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਅਮਰੀਕੀ ਯਾਤਰੀ ਬਣਿਆ ਸੀ।

ਅੱਜ ਦੇ ਦਿਨ 1913 ਵਿੱਚ ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ਚੰਦਰ ਰਿਲੀਜ਼ ਹੋਈ ਸੀ।

ਅੱਜ ਦੇ ਦਿਨ 1845 ਵਿਚ ਚੀਨ ਦੇ ਕੈਂਟਨ ਵਿਚ ਇਕ ਥੀਏਟਰ ਵਿਚ ਅੱਗ ਲੱਗਣ ਕਾਰਨ 1600 ਲੋਕਾਂ ਦੀ ਮੌਤ ਹੋ ਗਈ ਸੀ।

3 ਮਈ 1764 ਨੂੰ ਬੰਗਾਲ ਦੇ ਨਵਾਬ ਮੀਰ ਕਾਸਿਮ ਨੂੰ ਅੰਗਰੇਜ਼ਾਂ ਨੇ ਹਰਾਇਆ ਸੀ। 

ਅੱਜ ਦੇ ਦਿਨ 1660 ਵਿਚ ਸਵੀਡਨ, ਪੋਲੈਂਡ ਅਤੇ ਆਸਟਰੀਆ ਨੇ ਓਲੀਵਾ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ ਸਨ।

Post a Comment

0 Comments