ਅੱਜ ਦਾ ਇਤਿਹਾਸ

ਮਈ 1927 ਵਿੱਚ ਲਾਹੌਰ ਵਿੱਚ ਗ੍ਰਿਫਤਾਰ ਹੋਇਆ। ਮੇਰੀ ਗ੍ਰਿਫਤਾਰੀ ਮੇਰੇ ਲਈ ਬੜੀ ਹੈਰਾਨਗੀ ਵਾਲੀ ਗੱਲ ਸੀ। ਮੈਨੂੰ ਅਸਲੋ ਹੀ ਕੋਈ ਸਾਰ ਨਹੀਂ ਸੀ ਕਿ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ। (ਮੈਂ ਨਾਸਤਿਕ ਕਿਉਂ ਹਾਂ? ਵਿਚੋਂ।) ਜ਼ਿਕਰਯੋਗ ਹੈ ਕਿ ਇਸ ਤੋਂ ਕੋਈ ਤਿੰਨ ਸਾਲ ਪਹਿਲਾਂ ਭਾਵ ਅਪ੍ਰੈਲ 1924 ਵਿੱਚ ਭਗਤ ਸਿੰਘ ਦੇ ਜੈਤੋ ਮੋਰਚੇ ਦੇ ਜੱਥੇ ਨੂੰ ਲੰਗਣ ਛਕਾਉਣ ਦੇ ਜ਼ੁਰਮ ਵਿੱਚ ਵਾਰੰਟ ਜਾਰੀ ਹੋਏ ਸੀ, ਤੇ ਉਹ ਦਸੰਬਰ 1925 ਤੱਕ ਅੰਡਰ ਗਰਾਉਂਡ ਰਹਿ ਚੁੱਕੇ ਸਨ। ਭਾਵੇਂ ਕਿ ਸ਼ਹੀਦ ਨੂੰ ਸਾਲ 1926 ਦੌਰਾਨ ਹੋਈਆਂ ਖੁਬੀਆਂ ਸਰਕਾਰੀ ਆਦੇਸ਼ ਦੀ ਜਾਣਕਾਰੀ ਨਾ ਹੋਵੇ ਜਿਸ ਅਧੀਨ ਪੰਜਾਬ ਦੇ ਉਨ੍ਹਾਂ ਰਾਜਸੀ ਕਾਰਕੁੰਨਾਂ ਦੀ ਲਿਸਟ ਸੀ, ਜਿਨ੍ਹਾਂ ਦੀ ਡਾਕ ਸੈਂਸਰ ਕੀਤੀ ਜਾ ਰਹੀ ਸੀ, ਪਰ ਭਗਤ ਸਿੰਘ ਵੱਲੋਂ ਆਪਣੇ ਅਮਰੀਕਾ ਸਥਿਤ ਦੋਸਤ ਅਮਰਚੰਦ ਨੂੰ ਰਿਹਾਈ ਪਿੱਛੋਂ ਉਰਦੂ ਵਿੱਚ ਲਿਖੀ ਚਿੱਠੀ ਵਿੱਚ ਜ਼ਿਕਰ ਹੈ ਕਿ ਮੈਂ ਹੋਰ ਕੀ ਲਿਖਾਂ, ਸਰਕਾਰ ਮੇਰੇ ਉਤੇ ਸ਼ੱਕ ਕਰਦੀ ਹੈ। ਖੁਬੀਆ ਮਹਿਕਮੇ ਵੱਲੋਂ ਮੇਰੀਆਂ ਚਿੱਠੀਆਂ ਪੜ੍ਹੀਆਂ ਜਾਂਦੀਆਂ ਹਨ, ਜਿਸਤੋਂ ਇਹ ਜਾਹਿਰ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਪੁਲਿਸ ਦੀ ਕੜੀ ਨਿਗਰਾਨੀ ਦੀ ਕਨਸੋ ਉਦੋਂ ਜ਼ਰੂਰ ਲੱਗ ਚੁੱਕੀ ਸੀ। (ਹਵਾਲਾ : ਭਗਤ ਸਿੰਘ : ਅਮਰ ਵਿਦਰੋਹੀ)

 29 ਮਈ 1927 : ਲਾਹੌਰ ਵਿਖੇ ਸ਼ਹੀਦ ਭਗਤ ਸਿੰਘ ਦੀ ਪਹਿਲੀ ਗ੍ਰਿਫਤਾਰੀ




ਕੁਲ ਮਿਲਾਕੇ ਭਗਤ ਸਿੰਘ ਦੀ ਹੈਰਾਨੀ ਦਾ ਕਾਰਨ ਇਸ ਗ੍ਰਿਫਤਾਰੀ ਦਾ ਸਬੰਧ ਉਸ ਮੌਕੇ (ਮਈ 1927) ਕੀਤੇ ਜਾਣਾ ਹੀ ਹੋ ਸਕਦਾ ਹੈ। ਜਿਹੜੀ ਸ਼ਹੀਦ ਦੀ ਨੰਗੇ ਸਿਰ ਮੰਜੇ ਉਤੇ ਡੀ ਐਸ ਪੀ (ਸੀ ਆਈ ਡੀ) ਗੋਪਾਲ ਸਿੰਘ ਨਾਲ ਖਿਚੀ ਗਈ ਤਸਵੀਰ ਹੈ, ਉਹ ਇਸੇ ਗ੍ਰਿਫਤਾਰੀ (29 ਮਈ – 4 ਜੁਲਾਈ) ਵੇਲੇ ਦੀ ਹੈ।


 


ਸਿੱਧੂ ਮੂਸੇਵਾਲਾ ਦਾ ਕਤਲ


ਪੰਜਾਬੀ ਦੇ ਮਸ਼ਹੂਰ ਗਾਇਬ ਸਿੱਧੂ ਮੂਸੇਵਾਲਾ ਦਾ ਅੱਜ ਦੇ ਦਿਨ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੀ ਜ਼ਿੰਮੇਵਾਰੀ ਗੈਂਗਸਟਰ ਲੌਰੈਂਸ ਬਿਸ਼ਨੋਈ ਨੇ ਲਈ। ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਵਿੱਚ ਹੋਇਆ। ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਵਾਂ ਟਰੈਂਡ ਸ਼ੁਰੂ ਕੀਤਾ। ਸਿੱਧੂ ਮੂਸੇਵਾਲਾ ਦੇ ਗੀਤ ਨਵੀਂ ਪੀੜ੍ਹੀ ਨੂੰ ਨੱਚਣ ਲਈ ਮਜਬੂਰ ਕਰਦੇ ਹਨ।

Post a Comment

0 Comments