ਅੱਜ ਦਾ ਇਤਿਹਾਸ

ਚੰਡੀਗੜ੍ਹ, 10 ਮਈ, : ਦੇਸ਼ ਅਤੇ ਦੁਨੀਆ ਵਿਚ 10 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 10 ਮਈ ਦੇ ਇਤਿਹਾਸ ਬਾਰੇ :-


 ਭਾਰਤ-ਪਾਕਿਸਤਾਨ 10 ਮਈ 2005 ਨੂੰ ਲਾਹੌਰ-ਅੰਮ੍ਰਿਤਸਰ ਬੱਸ ਸੇਵਾ ਸ਼ੁਰੂ ਕਰਨ ਲਈ ਸਹਿਮਤ ਹੋਏ ਸਨ

* ਅੱਜ ਦੇ ਦਿਨ 2007 ਵਿੱਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਨੇ ਕੰਮ ਵਾਲੀ ਥਾਂ 'ਤੇ ਵਿਤਕਰੇ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ।

* 2005 ਵਿੱਚ ਭਾਰਤ ਅਤੇ ਪਾਕਿਸਤਾਨ 10 ਮਈ ਨੂੰ ਲਾਹੌਰ-ਅੰਮ੍ਰਿਤਸਰ ਬੱਸ ਸੇਵਾ ਸ਼ੁਰੂ ਕਰਨ ਲਈ ਸਹਿਮਤ ਹੋਏ ਸਨ।

* ਅੱਜ ਦੇ ਦਿਨ 2003 ਵਿਚ ਮੋਜ਼ਾਮਬੀਕ ਦੇ ਰਾਸ਼ਟਰਪਤੀ ਅਲਬਰਟੋ ਫਿਸਨ 6 ਦਿਨਾਂ ਦੇ ਦੌਰੇ 'ਤੇ ਭਾਰਤ ਪਹੁੰਚੇ ਸਨ।

* ਅੱਜ ਦੇ ਦਿਨ 1995 ਵਿਚ ਦੱਖਣੀ ਅਫ਼ਰੀਕਾ ਵਿਚ ਸੋਨੇ ਦੀ ਖਾਨ ‘ਚ ਲਿਫਟ ਵਿਚ ਹੋਏ ਹਾਦਸੇ ਦੌਰਾਨ 104 ਮਜ਼ਦੂਰਾਂ ਦੀ ਮੌਤ ਹੋ ਗਈ ਸੀ।

* 10 ਮਈ 1994 ਨੂੰ ਨੈਲਸਨ ਮੰਡੇਲਾ, ਜਿਸ ਨੇ ਆਪਣਾ ਸਾਰਾ ਜੀਵਨ ਰੰਗਭੇਦ ਨੂੰ ਖਤਮ ਕਰਨ ਦੀ ਮੁਹਿੰਮ ਨੂੰ ਸਮਰਪਿਤ ਕਰ ਦਿੱਤਾ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਉਨ੍ਹਾਂ ਨੂੰ 1993 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ।

* ਅੱਜ ਦੇ ਦਿਨ 1972 ਵਿੱਚ ਅਮਰੀਕਾ ਨੇ ਨੇਵਾਡਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।

* ਅੱਜ ਦੇ ਦਿਨ 1967 ਵਿਚ ਮਸ਼ਹੂਰ ਰਾਕ ਬੈਂਡ ਰੋਲਿੰਗ ਸਟੋਨਜ਼ ਦੇ ਦੋ ਮੈਂਬਰਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਇਕ ਕੇਸ ਵਿਚ ਅਦਾਲਤ ਵਿਚ ਪੇਸ਼ ਹੋਣਾ ਪਿਆ ਸੀ।

* 1959 ਵਿਚ 10 ਮਈ ਨੂੰ ਸੋਵੀਅਤ ਫੌਜ ਅਫਗਾਨਿਸਤਾਨ ਪਹੁੰਚੀ ਸੀ।

* ਅੱਜ ਦੇ ਦਿਨ 1945 ਵਿਚ ਰੂਸੀ ਫ਼ੌਜ ਨੇ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ 'ਤੇ ਕਬਜ਼ਾ ਕਰ ਲਿਆ ਸੀ।

* 10 ਮਈ 1857 ਨੂੰ ਅੰਗਰੇਜ਼ ਹਕੂਮਤ ਵਿਰੁੱਧ ਪਹਿਲਾ ਆਜ਼ਾਦੀ ਸੰਘਰਸ਼ ਸ਼ੁਰੂ ਹੋਇਆ ਸੀ।

* ਅੱਜ ਦੇ ਦਿਨ 1796 ਵਿੱਚ ਨੈਪੋਲੀਅਨ ਨੇ ਲੋਦੀ ਪੁਲ ਦੀ ਲੜਾਈ ਵਿੱਚ ਆਸਟਰੀਆ ਨੂੰ ਹਰਾਇਆ ਸੀ।

* ਅੱਜ ਦੇ ਦਿਨ 1655 ਵਿਚ ਬ੍ਰਿਟਿਸ਼ ਫੌਜ ਨੇ ਜਮਾਇਕਾ 'ਤੇ ਕਬਜ਼ਾ ਕੀਤਾ ਸੀ।

* ਅੱਜ ਦੇ ਦਿਨ 1427 ਵਿਚ ਯਹੂਦੀਆਂ ਨੂੰ ਸਵਿਟਜ਼ਰਲੈਂਡ ਦੇ ਬਰਨ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ।

Post a Comment

0 Comments