ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਉਮੀਦਵਾਰ ਮਾਲਵਿੰਦਰ ਕੰਗ ਅੱਜ ਕਰਨਗੇ ਨਾਮਜ਼ਦਗੀ ਕਾਗਜ਼ ਦਾਖਲ

 ਮੋਹਾਲੀ: 10 ਮਈ, : ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਕਾਫਲੇ ਸਮੇਤ ਰੋਪੜ ਲਈ ਰਵਾਨਾ ਹੋ ਗਏ ਹਨ। ਰੋਪੜ ਲਈ ਹੋਏ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ। ਇਸ ਸਮੇਂ ਮੋਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਵੀ ਉਨ੍ਹਾਂ ਨਾਲ ਸਨ। 



ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੰਗ ਨੇ ਕਿਹਾ ਕਿ ਸੀ ਐਮ ਭਗਵੰਤ ਮਾਨ ਦਾ ਨਾਹਰਾ 13-0 ਪੂਰਾ ਹੋਵੇਗਾ। ਦੂਜੇ ਪਾਸੇ ਕੇਂਦਰ ‘ਚ ਭਾਜਪਾ ਦੀ ਹਾਲਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 400 ਛੱਡੋ ਭਾਜਪਾ ਨੂੰ 40 ਸੀਟਾਂ ਵੀ ਨਹੀਂ ਅਉਣੀਆ।

Post a Comment

0 Comments