ਮੋਹਾਲੀ: ਸੈਕਟਰ 82 ‘ਚ 24 ਸਾਲਾ ਨੌਜਵਾਨ ਦਾ ਕਤਲ

 ਮੋਹਾਲੀ: 10 ਮਈ, : ਮੋਹਾਲੀ ਦੇ ਸੈਕਟਰ 82 ਤੋਂ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ 24 ਸਾਲਾਂ ਕਰਨ ਵੀਰ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। 


ਪ੍ਰਾਪਤ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਨੂੰ ਉਸ ਦੇ ਦੋਸਤਾਂ ਨੇ ਸੈਕਟਰ 82 ਵਿਖੇ ਗੱਲਬਾਤ ਕਰਨ ਲਈ ਬੁਲਾਇਆ ਜਿੱਥੇ ਕਰਨਵੀਰ ਸਿੰਘ ਦੀ ਗਲਾ ਘੋਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਕਰਨ ਵੀਰ ਬੇਹੋਸ਼ ਹੋ ਗਿਆ ਅਤੇ ਉਸ ਦੇ ਹਮਲਾਵਰ ਦੋਸਤ ਕਰਨ ਵੀਰ ਦੀ ਹਾਲਤ ਦੇਖ ਕੇ ਘਬਰਾ ਗਏ ਅਤੇ ਉਸ ਨੂੰ ਸੁਹਾਣਾ ਦੇ ਨਿਜੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈl

Post a Comment

0 Comments