ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸੰਘਰਸ਼ ਦੀ ਜਿੱਤ, 15 ਮਹੀਨਿਆਂ ਤੋਂ ਰੁਕਿਆ ਮਾਣਭੱਤਾ ਮਿਲਿਆ

 ਬਠਿੰਡਾ, 3 ਮਈ, : ਪਿਛਲੇ 15 ਮਹੀਨਿਆਂ ਤੋਂ ਮਾਣਭੱਤੇ ਨੂੰ ਉਡੀਕ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲੰਬੇ ਸੰਘਰਸ਼ ਤੋਂ ਬਾਅਦ ਮਾਣਭੱਤਾ ਮਿਲ ਗਿਆ ਹੈ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ 15 ਮਹੀਨਿਆਂ ਦੇ ਮਿਹਨਤਾਨਾ ਨਾ ਮਿਲਣ ਦੇ ਰੋਸ ਵਜੋਂ ਮਿਨੀ ਸਕੱਤਰੇਤ ਦਾ ਘਿਰਾਓ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। 


ਆਖਿਰਕਾਰ ਸੰਘਰਸ਼ ਦੀ ਜਿੱਤ ਹੋਈ ਹੈ ਅਤੇ ਆਂਗਣਵਾੜੀ ਵਰਕਰਾਂ ਦੇ ਹੈਲਪਰਾਂ ਨੂੰ ਉਹਨਾਂ ਦਾ ਮਿਹਨਤਾਂ ਨਾਲ ਉਹਨਾਂ ਦੇ ਖਾਤਿਆਂ ਵਿੱਚ ਪਹੁੰਚ ਗਿਆ। ਅੱਜ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ, ਪ੍ਰੈੱਸ ਸਕੱਤਰ ਪ੍ਰਤਿਭਾ ਸ਼ਰਮਾ ਦੀ ਅਗਵਾਈ ਵਿੱਚ ਵਰਕਰਾਂ ਵੱਲੋਂ ਜੇਤੂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਕਾਸ਼ ਕੌਰ ਸੋਹੀ, ਪ੍ਰਤਿਭਾ ਸ਼ਰਮਾ ਸਮੇਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਰੈਗੂਲਰ ਕਰਨ ਦਾ ਹੱਕ ਦੇਵੇ ਇਸ ਦੇ ਨਾਲ ਹਰ ਮਹੀਨੇ ਪੰਜ ਤਰੀਕ ਤੱਕ ਉਹਨਾਂ ਦਾ ਮਿਹਨਤਾਂਣਾ ਮਿਲਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸੰਘਰਸ਼ ਦੇ ਰਾਹ ਨਾ ਪੈਣਾ ਪਵੇ।


 ਜ਼ਿਕਰਯੋਗ ਹੈ ਕਿ ਇਹਨਾਂ ਵਰਕਰਾਂ ਵੱਲੋਂ ਮਿਨੀ ਸਕਤਰੇ ਦਾ ਘਰਾਓ ਵੀ ਕੀਤਾ ਗਿਆ ਖਾਲੀ ਭਾਂਡੇ ਵੀ ਖੜਕਾਏ ਗਏ ਅਰਥੀਆਂ ਵੀ ਫੂਕੀਆਂ ਗਈਆਂ ਅਤੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ ਇਹਨਾਂ ਵਰਕਰਾਂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਦੇ ਵਿਰੋਧ ਦਾ ਵੀ ਐਲਾਨ ਕੀਤਾ ਗਿਆ ਸੀ, ਜਿਸ ਕਰਕੇ ਹੁਣ ਅੱਜ ਇਹਨਾਂ ਦੇ ਖਾਤਿਆਂ ਵਿੱਚ ਪੈਸੇ ਆਉਣ ਕਰਕੇ ਇਹਨਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਜੇਤੂ ਪ੍ਰਦਰਸ਼ਨ ਕੀਤਾ ਗਿਆ।


ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਕੌਰ, ਜਸਵੀਰ ਕੌਰ ਜੱਸੀ, ਜਸਪਾਲ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਕੌਰ, ਮੱਖਣ ਕੌਰ, ਸੁਰਿੰਦਰ ਪਾਲ ਕੌਰ, ਵੀਰਪਾਲ ਕੌਰ, ਰਣਜੀਤ ਕੌਰ, ਭੂਰੀ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Post a Comment

0 Comments